Zara Faasley Te Lyrics Satinder Sartaaj

Zara Faasley Te Lyrics Satinder Sartaaj

Zara Faasley Te Lyrics Satinder Sartaaj

ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ ,

ਸਾਨੂੰ ਕੰਮ ਹੋਰ ਕਿਹੜੇ ।

ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ,

ਕੈਸੇ ਮਸਲੇ ਨੇ ਛੇੜੇ !

ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ ; ਨੀ ਕੁੱਛ ਤਾਂ ਕਰੋ ;

ਇਹ ਕੰਮ ਹੈ ਨੀ ਉਹਦੇ ਵੱਸ ਦਾ !!


ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ, ਨੀ ਸੱਧਰਾਂ ਲੁਕੋ ;

ਤੇ ਮਿੰਨ੍ਹਾ ਜਿਹਾ ਰਹੇ ਹੱਸਦਾ !

ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ, ਅੱਖਾਂ ਨੇ ਪੜ੍ਹੀ ਜੋ ;

ਨਾ ਪੁੱਛਦਾ ਨਾ ਗੱਲ ਦੱਸਦਾ !


ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ,

ਓ ਬੱਲੇ ਤੇਰੇ ਸ਼ੇਰਾ !

ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ,

ਪਾਇਆ ਇਸ਼ਕੇ ਦਾ ਘੇਰਾ !

ਬੱਸ ਕੋਲ਼ ਆ ਕੇ ਜਾਂਦਾ ਚੁੱਪ ਹੋ ; ਜਤਾਉਂਦਾ ਨਹੀਓਂ ਮੋਹ ;

ਪਤਾ ਨੀ ਕਿਹੜਾ ਨਾਗ ਡੱਸਦਾ ।


ਸੱਜਾਂ-ਫੱਬਾਂ ਉਹਦੇ ਲਈ ਕਿ ਸ਼ੈਦ ਕਦੀਂ ਕੁੱਛ ਬੋਲੇ ; ਨੀ ਉਹ ਦਿਲਾਂ ਦੀ ਫ਼ਰੋਲੇ !

ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋ ਕੇ ਓਹਲੇ ,

ਤੇ ਉਹ ਗਾਉਂਦਾ ਰਹਿੰਦਾ ਢੋਲੇ ।

ਲਈਏ ਗਲ਼ੇ ਵਾਲ਼ੀ ਗਾਨੀ ‘ਚ ਪਰੋ ; ਸੁਣੋ ਨੀ  ਕੁੜੀਓ ;

ਸ਼ਰੀਫ਼ ਪੁੱਤ ਮੇਰੀ ਸੱਸ ਦਾ ।


ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ ;

ਤੇ ਉਹ ਸੁਫ਼ਨੇ ਰੰਗਾ ਕੇ !

ਨਾਲ਼ੇ ਸਰਤਾਜ ਵਾਲ਼ੇ ਨਗ਼ਮੇ ਸੁਣਾ ਕੇ ;

ਸੱਚੀਂ ਰੂਹਾਂ ਨੂੰ ਰਜਾ ਕੇ !

ਨੀ ਉਹ ਚੰਨ ਤੇ ਮੈਂ ਓਸਦੀ ਆਂ ਲੋ ;ਇਹ ਨਾਜ਼ੁਕ ਏ ਛੋਹ ;

ਦਿਲਾਂ ਦੇ ਅੰਬਰਾਂ ‘ਚ ਵੱਸਦਾ !

Comments